ਆਰਟੀਫੀਸ਼ੀਅਲ ਇੰਟੈਲੀਜੈਂਸ ਸੌਫ਼ਟਵੇਅਰ ਦੀ ਵਰਤੋਂ ਕਰਨਾ

ਇਹ ਕੈਮਰੇ ਤਸਵੀਰਾਂ ਨੂੰ ਫਿਲਟਰ ਕਰਨ ਅਤੇ ਡਰਾਈਵਰ ਦੁਆਰਾ ਸੰਭਾਵੀ ਤੌਰ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਕੀਤੇ ਜਾਣ, ਜਾਂ ਡਰਾਈਵਰ ਅਤੇ ਮੂਹਰਲੀ ਸੀਟ 'ਤੇ ਬੈਠੇ ਯਾਤਰੀ ਦੁਆਰਾ ਸੀਟ ਬੈਲਟ ਨਾ ਪਹਿਨਣ ਦਾ ਪਤਾ ਲਗਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸੌਫ਼ਟਵੇਅਰ ਦੀ ਵਰਤੋਂ ਕਰਦੇ ਹਨ।

AI ਤਕਨਾਲੋਜੀ ਆਪਣੇ-ਆਪ ਹੀ ਉਹਨਾਂ ਤਸਵੀਰਾਂ ਦੀ ਸਮੀਖਿਆ ਕਰਦੀ ਹੈ ਜੋ ਇਹ ਖਿੱਚਦੇ ਹਨ। ਜੇ ਇਹ ਸੰਭਾਵੀ ਅਪਰਾਧ ਹੋਇਆ ਨਹੀਂ ਦੇਖਦਾ ਹੈ, ਤਾਂ ਇਹ ਤਸਵੀਰ ਨੂੰ ਰੱਦ ਕਰ ਦੇਵੇਗਾ।

ਜੇਕਰ AI ਕਿਸੇ ਅਜਿਹੇ ਡਰਾਈਵਰ ਦਾ ਪਤਾ ਲਗਾਉਂਦਾ ਹੈ ਜੋ ਸ਼ਾਇਦ ਕਿਸੇ ਪੋਰਟੇਬਲ ਡਿਵਾਈਸ ਦੀ ਵਰਤੋਂ ਕਰ ਰਿਹਾ ਹੈ ਜਾਂ ਆਪਣੀ ਸੀਟ ਬੈਲਟ ਨਹੀਂ ਪਹਿਨ ਰਿਹਾ ਹੈ ਤਾਂ ਇਹ ਹੋਰ ਸਮੀਖਿਆ ਲਈ ਉਸ ਤਸਵੀਰ ਨੂੰ ਫਲੈਗ (ਚਿੰਨ੍ਹਤ) ਕਰਦਾ ਹੈ। ਇਹ ਤਸਵੀਰਾਂ ਜਿੱਥੇ ਇੱਕ ਸੰਭਾਵੀ ਅਪਰਾਧ ਹੋਇਆ ਹੋ ਸਕਦਾ ਹੈ, ਉਦੋਂ ਫਿਰ ਇੱਕ ਯੋਗਤਾ ਪ੍ਰਾਪਤ ਸੁਤੰਤਰ ਅਧਿਕਾਰੀ ਦੁਆਰਾ ਜਾਂਚ ਅਤੇ ਤਸਦੀਕ ਕੀਤੀਆਂ ਜਾਂਦੀਆਂ ਹਨ।

ਡ੍ਰਾਈਵਿੰਗ ਕਰਦੇ ਸਮੇਂ ਗੈਰ-ਕਾਨੂੰਨੀ ਤੌਰ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨਾ ਗੰਭੀਰ ਦੁਰਘਟਨਾ ਵਿੱਚ ਸ਼ਾਮਲ ਹੋਣ ਦੇ ਜ਼ੋਖਮ ਨੂੰ ਬਹੁਤ ਜ਼ਿਆਦਾ ਵਧਾ ਦਿੰਦੀ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਨਵੇਂ ਕੈਮਰੇ ਸਾਲ ਵਿੱਚ 95 ਦੁਰਘਟਨਾਵਾਂ ਨੂੰ ਰੋਕਣਗੇ ਜਿਨ੍ਹਾਂ ਵਿੱਚ ਕੋਈ ਵਿਅਕਤੀ ਮਰ ਜਾਂ ਜ਼ਖਮੀ ਹੋ ਸਕਦਾ ਸੀ।

ਇਸ ਬਾਰੇ ਹੋਰ ਜਾਣੋ ਕਿ ਇਹ ਕੈਮਰੇ ਕਿਵੇਂ ਕੰਮ ਕਰਦੇ ਹਨ ਡਿਪਾਰਟਮੈਂਟ ਆਫ਼ ਜਸਟਿਸ (Department of Justice website) ਦੀ ਵੈੱਬਸਾਈਟ 'ਤੇ ਜਾਓ, ਕੈਮਰਾ ਜਾਨਾਂ ਬਚਾਉਂਦਾ ਹੈ।

ਤੁਹਾਡੀ ਗੁਪਤਤਾ

ਤਸਵੀਰਾਂ ਦੀ ਵਰਤੋਂ ਕਰਕੇ ਲੋਕਾਂ ਦੀ ਸ਼ਨਾਖ਼ਤ ਨਹੀਂ ਕੀਤੀ ਜਾਂਦੀ ਕਿਉਂਕਿ ਕੈਮਰੇ ਬਾਇਓਮੈਟ੍ਰਿਕ ਡੇਟਾ ਨੂੰ ਕੈਪਚਰ ਜਾਂ ਵਿਸ਼ਲੇਸ਼ਣ ਨਹੀਂ ਕਰਦੇ ਹਨ। ਤਸਵੀਰਾਂ ਦੀ ਵਰਤੋਂ ਕਰਕੇ ਲੋਕਾਂ ਦੀ ਸ਼ਨਾਖ਼ਤ ਨਹੀਂ ਕੀਤੀ ਜਾਂਦੀ ਕਿਉਂਕਿ ਕੈਮਰੇ ਬਾਇਓਮੈਟ੍ਰਿਕ ਡੇਟਾ ਨੂੰ ਕੈਪਚਰ ਜਾਂ ਵਿਸ਼ਲੇਸ਼ਣ ਨਹੀਂ ਕਰਦੇ ਹਨ।

ਸਰਕਾਰ ਡ੍ਰਾਈਵਰਾਂ ਅਤੇ ਯਾਤਰੀਆਂ ਦੀ ਗੁਪਤਤਾ ਦੀ ਸੁਰੱਖਿਆ ਕਰਨ ਨੂੰ ਅਹਿਮੀਅਤ ਦਿੰਦੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਕੈਮਰੇ ਗੁਪਤਤਾ ਸੰਬੰਧੀ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਦੇ ਹੋਏ ਕੰਮ ਕਰਦੇ ਹਨ, ਸਰਕਾਰ ਵਿਕਟੋਰੀਆ ਦੇ ਸੂਚਨਾ ਕਮਿਸ਼ਨਰ (Victorian Information Commissioner) ਦੇ ਦਫ਼ਤਰ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ।