ਧਿਆਨ ਭਟਕਣਾ ਖ਼ਤਰਨਾਕ ਕਿਉਂ ਹੈ?

  • ਧਿਆਨ ਭਟਕਾਉਣ ਨਾਲ ਇਹ ਹੋ ਸਕਦਾ ਹੈ:
  • ਤੁਹਾਡੇ ਦੁਆਰਾ ਪ੍ਰਤੀਕਰਮ ਕਰਨ ਦਾ ਸਮਾਂ ਘਟ ਸਕਦਾ ਹੈ।
  • ਇਕਸਾਰ ਗਤੀ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ ਜਿਸ ਨਾਲ ਅਣਉਚਿਤ ਸਮੇਂ 'ਤੇ ਰਫ਼ਤਾਰ ਹੌਲੀ ਜਾਂ ਤੇਜ਼ ਹੋ ਜਾਂਦੀ ਹੈ।
  • ਤੁਸੀਂ ਆਪਣੀ ਲੇਨ ਤੋਂ ਬਾਹਰ ਜਾਂ ਸੜਕ ਤੋਂ ਉੱਤਰ ਸਕਦੇ ਹੋ।
  • ਇਸਦਾ ਮਤਲਬ ਹੈ ਕਿ ਤੁਸੀਂ ਬਦਲੀ ਹੋਈ ਟ੍ਰੈਫਿਕ ਲਾਈਟ ਨੂੰ ਖੁੰਝਾ ਸਕਦੇ ਹੋ, ਜਾਂ ਤਾਂ ਲਾਈਟਾਂ ਦੇ ਹਰੇ ਹੋਣ 'ਤੇ ਉੱਥੇ ਹੀ ਖੜ੍ਹੇ ਰਹੋਗੇ ਜਾਂ ਲਾਈਟਾਂ ਦੇ ਲਾਲ ਹੋਣ 'ਤੇ ਵੀ ਗੱਡੀ ਚਲਾਉਂਦੇ ਹੋਏ ਲੰਘ ਜਾਓਗੇ।
  • ਤੁਸੀਂ ਪੈਦਲ ਚੱਲਣ ਵਾਲਿਆਂ, ਸਾਈਕਲਾਂ 'ਤੇ ਸਵਾਰ ਲੋਕਾਂ ਜਾਂ ਮੋਟਰਸਾਈਕਲਾਂ 'ਤੇ ਸਵਾਰ ਲੋਕਾਂ ਨੂੰ ਦੇਖਣ ਤੋਂ ਖੁੰਝ ਸਕਦੇ ਹੋ।
  • ਨਤੀਜੇ ਵਜੋਂ ਤੁਸੀਂ ਆਪਣੇ ਸਾਹਮਣੇ ਟ੍ਰੈਫਿਕ ਨੂੰ ਹੌਲੀ ਹੁੰਦੀ ਨਹੀਂ ਦੇਖ ਸਕਦੇ ਹੋ ਜੋ ਤੁਹਾਡੀ ਗੱਡੀ ਦੇ ਅਗਲੇ ਹਿੱਸੇ ਦੀ ਸਾਹਮਣੀ ਗੱਡੀ ਦੇ ਪਿਛਲੇ ਹਿੱਸੇ ਨਾਲ ਹਾਦਸਾ ਗ੍ਰਸਤ ਹੋਣ ਦੇ ਜ਼ੋਖਮ ਨੂੰ ਵਧਾਉਂਦਾ ਹੈ।