ਗੱਡੀ ਚਲਾਉਂਦੇ ਸਮੇਂ ਫ਼ੋਨ ਨੂੰ 'ਡੂ ਨੌਟ ਡਿਸਟਰਬ' (ਤੰਗ ਨਾ ਕਰੋ) 'ਤੇ ਲਗਾਓ

ਗੱਡੀ ਚਲਾਉਂਦੇ ਸਮੇਂ ਆਪਣੇ ਫ਼ੋਨ ਨੂੰ 'ਡੂ ਨੌਟ ਡਿਸਟਰਬ' 'ਤੇ ਲਗਾਓ ਅਤੇ ਧਿਆਨ ਭਟਕਣੋਂ ਰੋਕੋ।

ਗੱਡੀ ਚਲਾਉਂਦੇ ਸਮੇਂ 'ਡੂ ਨੌਟ ਡਿਸਟਰਬ' ਲਗਾਓ ਤਾਂ ਕਿ ਜਦੋਂ ਲੋਕ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ, ਤਾਂ ਤੁਸੀਂ ਉਹਨਾਂ ਨੂੰ ਦੱਸ ਸਕੋ ਕਿ ਤੁਸੀਂ ਗੱਡੀ ਚਲਾ ਰਹੇ ਹੋ। ਜਦੋਂ ਤੁਸੀਂ ਸੁਰੱਖਿਅਤ ਢੰਗ ਨਾਲ ਪਹੁੰਚ ਜਾਂਦੇ ਹੋ ਤਾਂ ਤੁਸੀਂ ਜਵਾਬ ਦੇ ਸਕਦੇ ਹੋ। ਤੁਸੀਂ ਆਪਣੇ 'ਡੂ ਨੌਟ ਡਿਸਟਰਬ' ਸੁਨੇਹੇ ਨੂੰ ਨਿੱਜੀ ਬਣਾ ਕੇ ਲਗਾ ਸਕਦੇ ਹੋ ਅਤੇ ਇਸਨੂੰ ਸੈੱਟ ਕਰ ਸਕਦੇ ਹੋ ਤਾਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਤੁਹਾਡੇ 'ਮਨਪਸੰਦ' ਸੰਪਰਕਾਂ ਤੋਂ ਅਜੇ ਵੀ ਫ਼ੋਨ ਕਾਲਾਂ ਆ ਸਕਣ।